
ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾ ਸਭਾ ਭਾਰਤ ਦੇ ਸਰਪ੍ਰਸਤ ਸਤਿਗੁਰੂ ਮਲਕੀਤ ਨਾਥ ਮਹਾਰਾਜ ਨੇ ਆਪਣੇ ਚੈਨਲ ਦੇ ਮਾਧਯਮ ਰਾਹੀਂ ਵਾਲਮੀਕਿ ਕੌਮ ਨੂੰ ਸੰਦੇਸ਼ ਦਿੱਤਾ ਕਿ ਭਗਵਾਨ ਵਾਲਮੀਕਿ ਦੇ ਸਾਰੇ ਮੰਦਰਾਂ ਨੂੰ ਲਾਈਵ ਕਰਨ ਲਈ ਵੀ ਕਲਾਉਡ ਕੰਪਨੀ ਆਪਣੀ ਰੀ ਸਟਰੀਮ ਕੰਪਨੀ ਬਨਾ ਰਹੀਂ ਹੈ ਜਿਸ ਵਿੱਚ ਸਾਰੇ ਮੰਦਰਾਂ ਦਾ ਡਾਟਾ ਸੈਫ ਰਹੇਗਾਂ ਅਤੇ ਆਪਣੀ ਟੈਕਨੋਲੋਜੀ ਤੇ ਲਾਈਵ ਪਰਸਾਰਣ ਹੋਵੇਗਾ। ਸਤਿਗੁਰੂ ਮਲਕੀਤ ਨਾਥ ਮਹਾਰਾਜ ਜੀ ਅਦੇਸ਼ ਦਿੱਤਾ ਕਿ ਵੀ ਮੂਜ਼ਿਕ ਅਤੇ ਵੀ ਟਿਊਬ ਅਜੇ ਵਾਲਮੀਕਿ ਸੰਤ ਐਪ ਤੇ ਟੈਸਟਿੰਗ ਫੇਜ਼ ਵਿੱਚ ਚੱਲ ਰਹੀਂ ਹਨ ਅਤੇ ਉਸ ਵਿੱਚ ਸਾਰੇ ਸਮਾਗਮ, ਸੰਸਥਾਵਾਂ ਦੇ ਸਮਾਗਮ, ਕਬੱਡੀ ਕੱਪ ਪੰਜਾਬ ਵਿੱਚ, ਸੂਫੀ ਸਮਾਗਮ ਅਤੇ ਸਿੰਗਰ ਦੇ ਗਾਨੇ ਮੋਜੂਦ ਹਨ।ਜਲਦ ਹੀ ਵੀ ਸਟੂਡੀੳ ਲਾਂਚ ਕੀਤਾ ਜਾਵੇਗਾ ਜਿਸ ਵਿੱਚ ਸਾਰੇੇ ਸਿੰਗਰ ਮੁਬਾਈ ਸ਼ਹਿਰ ਦੇ ਚੋਟੀ ਦੇ ਸਟੂਡੀੳਜ਼ ਦੇ ਬਰਾਬਰ ਹੋਣਗੇ, ਜਿਸ ਨੂੰ ਗਰੀਬ ਆਦਮੀ ਚਲਾਵੇਗਾ ਅਤੇ ਉਸ ਨੂੰ ਰੋਜ਼ਗਾਰ ਮਿਲੇਗਾ।