ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਨਾਰਾਜ਼! –ਪੰਜਾਬ ਬੰਦ ਦੀ ਕਾਲ ਕਰ, ਕਰੇਗੀ ਸ਼ਕਤੀ ਪਰਦਰਸ਼ਨ – ਸਤਿਗੁਰੂ ਮਲਕੀਤ ਨਾਥ ਮ
- Satguru Mahant Malkit Nath Ji

- Aug 19, 2023
- 1 min read

ਸ਼ੇਰ ਗਿੱਲ ਮੀਡੀਆਂ ਚੀਫ ਐਡੀਟਰ ਵਾਲਮੀਕਿ ਸੰਤ ਸਟੂਡੀੳਜ਼:-ਮਾਣਯੋਗ ਡਿਪਟੀ ਕਮੀਸ਼ਨਰ ਅੰਮ੍ਰਿਤਸਰ ਨਾਲ ਹੋਈ ਮੀਟਿੰਗ ਵਿੱਚ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਅਜੰਡੇ ਦੀ ਮੰਗਾ ਸਬੰਧੀ ਕੀਤੀ ਗਈ ਮੀਟਿੰਗ ਵੱਲੋਂ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਪ੍ਰਧਾਨ ਅਤੇ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਭਾਰਤ ਦੇ ਸਰਪ੍ਰਸਤ ਸਤਿਗੁਰੂ ਮਹੰਤ ਮਲਕੀਤ ਨਾਥ ਮਹਾਰਾਜ ਜੀ ਨੇ ਕਿਹਾ ਕਿ ਸੰਤ ਸਮਾਜ ਵਿੱਚ ਸਰਕਾਰ ਦੇ ਅੜੀਅਲ ਵਤੀਰੇ, ਹਰ ਦਿਨ ਸੰਤ ਸਮਾਜ ਅਤੇ ਧਰਮਾਂ ਦੀਆਂ ਹੋ ਰਹੀਆਂ ਬੇਅਦਬੀਆਂ ਤੋਂ ਸੰਤ ਸਮਾਜ ਨਾਰਾਜ਼ ਹੈ ਅਤੇ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਭਾਰਤ ਇਸ ਸਬੰਧ ਵਿੱਚ ਸ਼ਕਤੀ ਪ੍ਰਦਰਸਣ ਲਈ ਸਬੰਧਤ ਕਾਲ ਜਾਰੀ ਹੈ ।ਇਸ ਮੋਕੇ ਚੈਅਰਮੈਨ ੳਮ. ਪ੍ਰਕਾਸ ਗੱਬਰ, ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਿੱਟਾ,ਆਮ ਆਦਮੀ ਪਾਰਟੀ ਦੇ ਨੇਤਾ ਕਰਨ ਵੇਰਕਾ,ਸ਼ਿਵ ਸੈਨਾ ਅੰਮ੍ਰਿਤਸਰ, ਭਗਵਾਨ ਵਾਲਮੀਕਿ ਧਰਮ ਸਮਾਜ ਦੇ ਸਰਪ੍ਰਤ ਗੁਰਪ੍ਰੀਤ ਸਿੰਘ ਚੱਬਾ, ਗੁਰਲਾਲ ਸਿੰਘ ਚੱਬਾ, ਈ. ਰਿਕਸ਼ਾ ਸੰਸਥਾ ਦੇ ਸ੍ਰਪਸਤ ਵੀਰ ਕਰਾਂਤੀ ਚੋਹਾਨ,ਇਸਾਈ ਧਰਮ ਦੇ ਪ੍ਰਸਿੱਧ ਨੇਤਾ ਸਫਰੀ ਪ੍ਰਧਾਨ, ਕਾਲਬ ਚੇਅਰਮੈਨ ਯੂਥ ਵਿੰਗ ਇਸਾਈ ਏਕਤਾ ਮੰਚ ਅਤੇ ਅਨੇਕਾ ਹੀ ਵਾਲਮੀਕਿ ਸੰਸਥਾ ਦੇ ਚੈਅਰਮੈਨ ਆਦਿ ਮੌਜੂਦ ਸਨ।ਜੈ ਵਾਲਮੀਕਿ ਹਰ ਹਰ ਵਾਲਮੀਕਿ।






Comments