ਉਰਸ ਮੁਬਾਰਕ ਡੇਰਾ ਪੀਰ ਗੋਹਰ ਸ਼ਾਹ ਜੀ ਜੀ ਅਤੇ ਮੁੱਖ ਮਹਿਮਾਨ !
- Satguru Mahant Malkit Nath Ji

- Jul 25, 2023
- 1 min read

ਸਪੈਸ਼ਲ ਰਿਪੋਰਟ ਨਿਸ਼ਾਨ 24-7-2023 :- ਡੇਰਾ ਪੀਰ ਗੋਹਰ ਸ਼ਾਹ ਜੀ ਦਾ ਸਾਲਾਨਾ ਉਰਸ ਮੁਬਾਰਿਕ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਗੱਦੀਨਸ਼ੀਨ ਸੱਤੇ ਸ਼ਾਹ ਜੀ ਵੱਲੋਂ ਉਰਸ ਮੁਬਾਰਕ ਲਈ ਬੜੇ ਹੀ ਪਹੁੰਚੇ ਹੋਏ ਕਵਾਲ ਕੋਲੋਂ ਸਤਸੰਗ ਕਰਵਾਇਆ ਗਿਆ ਅਤੇ ਜਨਤਾ ਨੂੰ ਸੰਦੇਸ਼ ਦਿੱਤਾ ਕਿ ਸੰਤ ਸਮਾਜ ਨਾਲ ਜੁੜ ਕੇ ਦੁਨੀਆ ਨੂੰ ਕਲਜੁੱਗ ਤੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਚੰਗੇ ਕੰਮ ਕਰਨੇ ਚਾਹੀਦੇ।ਇਸ ਮੋਕੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀਨਸ਼ੀਨ ਸਤਿਗੁਰੂ ਮਲਕੀਤ ਨਾਥ ਮੁੱਖ ਮਹਿਮਾਨ ਦੀ ਤੌਰ ਤੇ ਪਹੁੰਚੇ ਅਤੇ ਦੁਨੀਆ ਨੂੰ ਸੰਦੇਸ਼ ਦਿੱਤਾ ਕਿ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਨਾਲ ਜੁੜ ਕੇ ਸੰਤ ਸਮਾਜ ਦੀ ਸੇਵਾ ਕਰਨ ਅਤੇ ਹੱਕ ਸੱਚ ਦੀ ਕਮਾਈ ਕਰ ਕੇ ਰੱਬ ਦੇ ਲੇਖੇ ਲੱਗਣ।ਇਸ ਮੋਕੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ੳਮ. ਪ੍ਰਕਾਸ਼ ਗੱਬਰ, ਸੰਨੀ ਪ੍ਰਧਾਨ , ਨਿਸ਼ਾਨ ਸਿੰਘ ਆਦਿ ਸ਼ਾਮਿਲ ਸਨ। ਜੈ ਵਾਲਮੀਕਿ ਹਰ ਹਰ ਵਾਲਮੀਕਿ।






Comments